Edit Content

ਇੱਕ ਪਰੀ

ਸਤਾਈਆਂ ਸਾਲਾਂ ਦੀ ਯਾਰੀ ਦੋਸਤੀ ਛੱਡ,
ਦਿਲਾਂ `ਚ ਛੇਦ ਕਰ, ਦੁਨੀਆ ਤੋਂ ਉਡਾਰੀ ਮਾਰ ਗਈ।
ਦਿੱਲੀ ਤੋਂ ਮਾਰੀ ਅਸਟਰੇਲੀਆ ਲਈ,
ਓਥੋਂ ਬਣ ਗਈ ਇੱਕ ਪਰੀ,
ਜਿਸ ਨੇ ਸਭ ਦੀ ਅੱਖ ਭਰੀ।

ਮੰਮੀ ਪਾਪਾ ਦੀ ਦੁਨੀਆ ਛੱਡ,
ਉਨ੍ਹਾਂ ਨੂੰ ਕਰ ਗਈ ਕੱਲੇ,
ਪਤਾ ਨਹੀਂ ਕਿਸਦੇ ਪੱਲੇ,
ਉਹ ਤਾਂ ਰੋ ਰੋ ਹੋ ਗਏ ਝੱਲੇ।

ਮਾਪੇ ਅਤੇ ਸਹੇਲੀਆਂ ਤੋਂ ਮਾਰ ਉਡਾਰੀ,
ਭੱਜ ਕੇ ਬਹਿਗੀ ਰੱਬ ਅੱਗੇ,
ਕਹੇ ਰੱਬ ਨੂੰ, ਦੇਹ ਮੇਰੇ ਮਾਪਿਆਂ ਨੂੰ ਸੁਖ ਚੰਗੇ।
ਪਰ ਏਨਾ ਨਾ ਜਾਣੇ ਤੂੰ,
ਤੇਰੇ ਤੋਂ ਵੱਧ ਚੰਗਾ, ਹੋਰ ਕੋਈ ਨਾ ਸੁੱਖ ਲੱਗੇ।


Writer: Samvedan Rai