ਕਵਿਤਾ : ਕੁਦਰਤ
ਢਲਦੇ ਸੂਰਜ ਦੀ ਸੁਨਹਿਰੀ ਧੁੱਪ,
ਤੇਰੇ ਮੇਰੇ ਬੁੱਲਾਂ ਤੇ ਚੁੱਪ.
ਝੂਮਰ ਪਾਉਂਦੀ ਹੋਈ ਕਣਕ,
ਚੂੜੀਆਂ ਦੀ ਮੀਠੀ ਕੋਈ ਖਣਕ .
ਐਸਾ ਆਲਮ ਫੇਰ ਸੋਹਣਾ ਬਣਾਉਂਦੀ ਹੈ,
ਇਹ ਕੁਦਰਤ ਮੈਨੂੰ ਇਸ਼ਕ ਸਿਖਾਉਂਦੀ ਹੈ.
ਹਵਾਵਾਂ ਦਾ ਤੇਰੀਆਂ ਜ਼ੁਲਫ਼ਾਂ ਨੂੰ ਖੋਲ੍ਹਣਾ,
ਪੱਤਿਆਂ ਦਾ ਰੁੱਖਾਂ ਨਾਲ ਹੱਸ ਕੇ ਬੋਲਣਾ ,
ਪਰਿੰਦਿਆਂ ਦੀ ਬੇਖੌਫ ਉਡਾਰੀ,
ਬਦਲਾਂ ਨੂੰ ਵੀ ਚੜ੍ਹੀ ਖੁਮਾਰੀ ,
ਮਿੱਟੀ ਦੀ ਖੁਸਬੋ ਸਾਹਾਂ ‘ਚ ਰਲਾਉਂਦੀ ਹੈ,
ਇਹ ਕੁਦਰਤ ਮੈਨੂੰ ਇਸ਼ਕ ਸਿਖਾਉਂਦੀ ਹੈ.
ਦੂਰ ਕੀਤੇ ਵਗਦੇ ਝਰਨੇ ਦੀ ਆਵਾਜ਼,
ਵੱਖਰੀ ਹੀ ਬੋਲੀ ਤੇ ਵੱਖਰੇ ਹੀ ਸਾਜ਼.
ਵੜ ਕੰਨਾਂ ਚੋਂ ਦਿਲ ਦੇ ਖੁੰਝੇ ਮੱਲੇ,
ਆਪੇ ਬਣਾਉਂਦੀ ਇਹ ਰਾਗ ਅਵੱਲੇ.
ਮੀਠੇ ਜਹੇ ਗੀਤ ਮੇਰੇ ਕੰਨਾਂ ਚ ਪਾਉਂਦੀ ਹੈ,
ਇਹ ਕੁਦਰਤ ਮੈਨੂੰ ਇਸ਼ਕ ਸਿਖਾਉਂਦੀ ਹੈ.
Written By: Sachin Puri
Instagram: @sachinpuri24